ਹਰ ਪਾਸੇ ਜਿਵੇਂ ਹਾਸੇ ਅਤੇ ਕਿਲਕਾਰੀਆਂ ਦਾ ਮਾਹੋਲ ਬਣਿਆ ਰਹਿੰਦਾ ਹੈ। ਹਰ ਪਲ
ਜਿਵੇਂ ਪੂਰਾ ਅਸਤਿਤਵ ਮਖੋਲ ਦੇ ਮੂਡ ਵਿੱਚ ਹਸਾ ਰਿਹਾ ਹੋਵੇ। ਬਾਈਕ ਤੇ ਜਾਂਦਿਆਂ ਜਿਵੇਂ ਇੱਕ ਦਮ
ਈ ਕੋਈ ਅੱਗੇ ਆ ਜਾਵੇ, ਫਿਰ ਕੁਦਰਤ ਮਖੋਲ ਕਰਦੀ ਹੈ ਕਿ ਕਿੱਧਰ ਧਿਆਨ ਬੱਚੇ ਤੇਰਾ।
ਮਜਾਕ ਕਰਦਿਆਂ ਹੀ ਜੀਵਨ ਕੱਢ ਕੇ ਦੇਖੋ ਇੱਕ-2 ਮਹੀਨੇ, ਦੇਖੋ ਕੀ ਗੁਜ਼ਰਦਾ ਹੈ
ਤੁਹਾਡੇ ਉੱਤੇ। ਕਿੰਨਾ ਆਨੰਦ ਕਿ ਸਾਲੀ ਇਹ ਜਿੰਦਗੀ ਤਾਂ ਫਿਰ ਵੀ ਚੱਲ ਹੀ ਰਹੀ ਹੈ, ਕਿ ਇਹ ਸਾਰਾ
ਸੰਸਾਰ ਭੱਜਾ ਈ ਫਿਰਦਾ ਹੈ, ਬਿਨਾਂ ਕਿਸੇ ਟਾਰਗੇਟ ਦੇ।
ਵਾਕਿਆ ਹੈ ਕਿ ਜਹਾਜ ਵਿੱਚ ਬੈਠੇ ਲੋਕ ਇੱਕ
ਦਮ ਪਾਇਲਟ ਦੀ ਅਨਾਉਂਸਮੈਂਟ ਸੁਣਦੇ ਹਨ ਕਿ “ਸਾਡੇ ਜਹਾਜ ਦਾ ਰੇਡਾਰ ਖਰਾਬ ਹੋ ਗਿਆ ਹੈ, ਸਾਨੂੰ
ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿੱਧਰ ਜਾ ਰਹੇ ਹਾਂ, ਪਰ ਘਬਰਾਉਣ ਦੀ ਲੋੜ ਨਹੀਂ, ਅਸੀਂ ਜਿੱਧਰ
ਵੀ ਜਾ ਰਹੇ ਹਾਂ, ਬੜੀ ਕੁਸ਼ਲਤਾ ਨਾਲ ਜਾ ਰਹੇ ਹਾਂ।”

0 comments:
Post a Comment