Thursday, 15 August 2019

ਕੀ ਹੈ ਅਤੇ ਕੀ ਹੋ ਸਕਦਾ ਹੈ? (What is and what can be - in Punjabi)




ਸੱਤ ਸ੍ਰੀ ਅਕਾਲ ਸਾਰਿਆਂ ਨੂੰ ਜੀ,

ਮੈਂ ਇਹ ਪੋਸਟ ਆਪਣੇ ਪੰਜਾਬੀ ਮਿੱਤਰਾਂ (ਉਮਰ ਇੱਕ ਪਾਸੇ ਕਰਕੇ) ਲਈ ਪਾ ਰਿਹਾ ਹਾਂ, ਜਿਸ ਵਿੱਚ ਮੇਰੇ ਆਪਣੇ ਵਿਅਕਤੀਗਤ ਵਿਚਾਰ ਆਪ ਜੀ ਅੱਗੇ ਪੇਸ਼ ਹਨ।

ਅਸੀਂ ਆਪਣੇ ਜੀਵਨ ਵਿੱਚ ਹਰ ਪਾਸੇ ਦੋੜ ਰਹੇ ਹਾਂ, ਹਰ ਪਾਸੇ ਰੋਲਾ ਪਿਆ ਹੋਇਆ ਹੈ, ਇਹ ਕਰਨਾ ਹੈ ਉਹ ਕਰਨਾ ਹੈ, ਇਸ ਸੋਚਿਆ ਹੈ, ਉਹ ਸੋਚਿਆ ਹੈ, ਇਹ ਹੋਣਾ ਚਾਹੀਦਾ ਹੈ, ਉਹ ਹੋਣਾ ਚਾਹੀਦਾ ਹੈ। ਜਿਸ ਦੀ ਕਦਰ ਕਰਨੀ ਵੀ ਚਾਹੀਦੀ ਹੈ, ਅਸੀਂ ਸਾਰੇ ਆਪਣੇ ਆਪ ਵਿੱਚ ਇੰਨੇ ਵਿਲੱਖਣ ਹਾਂ ਕਿ ਹਰ ਇੱਕ ਦੀ ਵਿਚਾਰਧਾਰਾ, ਜੀਵਨ ਸ਼ੈਲੀ, ਬੋਲਣ, ਸੋਚਣ, ਸੁਣਨ, ਮਹਿਸੂਸ ਕਰਨ ਇੱਥੋਂ ਤੱਕ ਕਿ ਸਾਹ ਲੈਣ ਦਾ ਤਰੀਕਾ ਤੱਕ ਵੱਖਰਾ ਹੈ।

ਇਹ ਆਪਣੇ ਆਪ ਵਿੱਚ ਇੱਕ ਚਮਤਕਾਰ ਹੈ ਕਿ ਅਸੀਂ ਹਜ਼ਾਰਾਂ ਤਰੀਕਿਆਂ ਨਾਲ ਅਲੱਗ ਹੋ ਕੇ ਵੀ ਇੱਕੋ ਗ੍ਰਹਿ ਉੱਤੇ ਠੀਕ-ਠਾਕ ਤਰੀਕੇ ਨਾਲ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੱਦ ਕਿ ਸਾਡੇ ਦਿਮਾਗ ਵਿੱਚ ਤਾਂ ਸਾਨੂੰ ਆਪਣੀ ਇੱਕ ਰਿਆਸਤ ਮਿਲ ਜਾਣੀ ਚਾਹੀਦੀ ਹੈ। ਮੈਂ ਇਸ ਸੱਭ ਨੂੰ ਜਾਣਦਿਆਂ ਹੋਇਆਂ ਸੱਭ ਜੀਵਾਂ ਦੀ ਵਿਲੱਖਣਤਾ ਦੀ ਕਦਰ ਕਰਦਾ ਹਾਂ।

ਅੱਜ ਦੇ ਵਿਗਿਆਨਿਕ ਅਤੇ ਟੈਕਨਾਲੇਜੀ ਦੇ ਯੁੱਗ ਵਿੱਚ ਅਸੀਂ ਸੱਭ ਕੁੱਝ ਹਾਸਿਲ ਕਰਨ ਦੇ ਕਾਬਿਲ ਬਣ ਚੁੱਕੇ ਹਾਂ। ਹੁਣ ਜਿਵੇਂ ਕਿਹਾ ਜਾਂਦਾ ਹੈ ਕਿ ਸਿਰਫ ਜਾਣਕਾਰੀ ਦਾ ਯੁੱਗ ਹੈ, ਨਾ ਹੀ ਜਮੀਨ ਦਾ, ਨਾ ਕਬੀਲਿਆਂ ਦਾ, ਨਾ ਉਦਯੋਗੀਕਰਨ ਦਾ, (ਮੇਰੀ ਪੰਜਾਬੀ ਨੂੰ ਮਾਫ ਕਰਨਾ), ਸਿਰਫ ਜਾਣਕਾਰੀ ਦਾ ਹੋਣਾ, ਉਸ ਨੂੰ ਉਪਯੋਗ ਕਰਨਾ ਹੀ ਕਾਫੀ ਬਣ ਚੁੱਕਾ ਹੈ, ਆਪਣੇ ਅਤੇ ਆਪਣੇ ਆਲੇ-ਦੁਆਲੇ ਨੂੰ ਖੁੱਸ਼ਹਾਲ ਕਰਨ ਲਈ। ਜੋ ਮੇਰੇ ਨਾਲ ਸਹਿਮਤ ਹਨ, ਮੈਂ ਉਹਨਾਂ ਲਈ ਸ਼ੁਕਰਗੁਜ਼ਾਰ ਹਾਂ, ਜੋ ਹਾਲੇ ਸਹਿਮਤ ਨਹੀਂ ਹਨ, ਭੱਵਿਖ ਤੁਹਾਡੇ ਇਸ ਜਵਾਬ ਲਈ ਇੰਤਜਾਰ ਕਰ ਰਿਹਾ ਹੈ। ਬੱਸ ਜਰੂਰਤ ਹੈ ਥੋੜਾ ਕਿ (ਸਿਰਫ ਥੋੜਾ ਜਿਹਾ)  ਧਿਆਨ ਦੇਣ ਦੀ।

ਹਰ ਇੱਕ ਚੀਜ਼ ਜੋ ਵੀ ਇਸ ਗ੍ਰਹਿ ਉੱਤੇ ਤੁਹਾਡੇ ਲਈ ਉਪਲਬਧ ਹੈ, ਉਸ ਨੂੰ ਹਰ ਕੋਈ ਉਪਯੋਗ ਕਰਦਾ ਹੈ ਕਿਸੇ ਨਾ ਕਿਸੇ ਤਰੀਕੇ ਆਪਣੇ ਮੰਤਵਾਂ ਨੂੰ ਪੂਰਾ ਕਰਨ ਲਈ। ਮੰਤਵ, ਚੰਗੇ ਮਾੜੇ, ਉੱਪਰ ਨੀਚੇ, ਇੱਧਰ ਉੱਧਰ, ਇਸ ਸੱਭ ਦਾ ਬਹੁਤਾ ਮੁੱਲ ਨਹੀਂ ਹੈ ਕੁਦਰਤ ਲਈ, ਕਿਉਂ ਜੋ ਸੱਭ ਕੁੱਝ ਇੱਥੇ ਹੀ ਹੈ, ਕੁੱਝ ਵੀ ਇਸ ਗ੍ਰਹਿ ਤੋਂ ਬਾਹਰ ਨਹੀਂ ਜਾਂਦਾ (ਗੱਲ ਕਰਨ ਲਈ ਗੱਲ ਕੀਤੀ ਹੈ)।

ਕਈ ਲੋਕ ਇਸ ਸੱਭ ਦਾ ਬਹੁਤ ਆਕਰਸ਼ਿਕ ਅਤੇ ਚਮਤਕਾਰੀ ਉਪਯੋਗ ਕਰਦੇ ਹਨ, ਜੋ ਕਿ ਕਈ ਵਾਰ ਤਾਂ ਯੁੱਗਾਂ ਯੁੱਗਾਂ ਤੱਕ ਚੱਲਦਾ ਹੈ, ਇਸ ਸੱਭ ਦੀਆਂ ਕਈ ਉਧਾਹਰਨਾਂ ਤੁਹਾਡੇ ਸਾਹਮਣੇ ਹਨ, (ਥੋੜਾ ਧਿਆਨ ਦੇਓ ਅਤੇ ਉਧਾਹਰਨਾਂ ਲੱਭੋ)। ਅਧਿਐਨ ਕਰਨ ਉੱਤੇ ਪਤਾ ਚੱਲਦਾ ਹੈ, ਕੁੱਝ ਅਜਿਹੇ ਲੋਕ, ਜੋ ਵਾਕਿਈ ਆਪਣੇ ਕਿੱਤੇ, ਹੁਨਰ, ਗਿਆਨ ਆਦਿ ਵਿੱਚ ਮਾਹਰ ਸਨ ਜਾਂ ਹਨ, ਬਹੁਤ ਹੀ ਵਿਲੱਖਣ ਅਤੇ ਕਮਾਲ ਕਰ ਦੇਣ ਦੇ ਤਰੀਕੇ ਨਾਲ ਕੁਦਰਤ ਦੁਆਰਾ ਦਿੱਤੇ ਸ੍ਰੋਤਾਂ ਦਾ ਇਸਤੇਮਾਲ ਕਰ ਜਾਂਦੇ ਹਨ।

ਹੁਣ ਗੱਲ ਤੁਹਾਡੀ ਇੱਕਲੇ ਦੀ ਹੈ, ਕੀ ਤੁਸੀਂ ਵੀ ਇਸ ਸੱਭ ਦਾ ਇਸਤੇਮਾਲ ਕੁੱਝ ਸਕਾਰਾਤਮਿਕ ਨਤੀਜੇ ਪੈਦਾ ਕਰਨ ਲਈ ਕਰ ਰਹੇ ਹੋ, ਜਾਂ ਨਹੀਂ? 

ਮੈਂ ਇਹ ਪੋਸਟ ਆਪਣੇ ਪੰਜਾਬੀ ਭਰਾਵਾਂ ਭੈਣਾਂ, ਜਿਸ ਕਿਸੇ ਨੂੰ ਵੀ ਪੰਜਾਬੀ ਸਮਝ ਆਉਂਦੀ ਹੋਵੇ, (ਯਾਨਿ ਧਰਮ ਨਿਰਪੱਖਤਾ ਨਾਲ) ਵਿਚਾਰ ਕਰਨ ਲਈ ਪਾਇਆ ਹੈ, ਉਮੀਦ ਹੈ ਕਿ ਕੁੱਝ ਸ਼ਬਦ ਚੰਗੇ ਮਾੜੇ ਤੁਹਾਨੂੰ ਪੜਣ ਵਿੱਚ ਮਜ਼ਾ ਆਇਆ ਹੋਵੇਗਾ, ਕਿਉਂਕਿ ਆਖਿਰ ਵਿੱਚ ਆਨੰਦ ਹੀ ਤਾਂ ਹੈ, ਜੋ ਅਸੀਂ ਚਾਹੁੰਦੇ ਹਾਂ। 

0 comments:

Post a Comment