
ਕਈ ਲੋਕਾਂ ਨੂੰ ਆਦਤ ਹੁੰਦੀ ਹੈ ਹਮੇਸ਼ਾਂ ਦੂਸਰਿਆਂ ਦੀ ਜਿੰਦਗੀ ਵਿੱਚ ਦਖਲਅੰਦਾਜੀ ਦੇਣ ਦੀ ਅਤੇ ਕਈਆਂ ਨੂੰ ਆਦਤ ਹੁੰਦੀ ਹੈ ਦੂਸਰਿਆਂ ਨੂੰ ਆਪਣੇ ਵੱਲ ਧਿਆਨ ਦਵਾਉਣ ਦੀ। ਇਹ ਸਹੀ ਹੈ ਜਾਂ ਗਲਤ, ਇਸ ਬਾਰੇ ਗੱਲ ਕਰਨੀ ਵੀ ਨਹੀਂ ਬਣਦੀ ਪਰ ਇਹੀ ਕਿ ਇਹ ਚੀਜਾਂ, ਇਹ ਸੁਭਾਅ, ਇਹ ਵਿਵਹਾਰ ਮੋਜੂਦ ਹੈ ਮਨੁੱਖਤਾ ਵਿੱਚ।
ਅਸੀਂ ਕਈ ਵਾਰ ਆਪ ਖੁੱਦ ਬੇਧਿਆਨੇ ਅਜਿਹੀਆਂ ਗੱਲਾਂ
ਕਰ ਦਿੰਦੇ ਹਾਂ ਕਿ ਬਾਅਦ ਵਿੱਚ ਅਧਿਐਨ 'ਤੇ ਪਤਾ ਲੱਗਦਾ ਹੈ ਕਿ ਜੇ ਇਸ ਤਰਾਂ ਨਾ ਵੀ ਕੀਤਾ
ਹੁੰਦਾ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ। ਉਦਾਹਰਨ ਲਈ, ਘਰਦੇ ਕਈ ਵਾਰ (ਵਾਰ-ਵਾਰ) ਇੱਕੋ ਗੱਲ
ਬੱਚਿਆਂ ਨੂੰ ਕਹਿੰਦੇ ਚਲੇ ਜਾਂਦੇ ਹਨ, (ਆਪਣਾ ਅਨੁਭਵ) ਪਰ ਬੱਚੇ ਉਹਨਾਂ ਦੀ ਗੱਲ ਮੰਨਣਾ ਤਾਂ
ਦੂਰ, ਗੱਲ ਨੂੰ ਇਸ ਤਰਾਂ ਨਜ਼ਰਅੰਦਾਜ ਕਰ ਦਿੰਦੇ ਹਨ ਜਿਵੇਂ ਕੋਈ ਹੈ ਈ ਨਹੀਂ।
ਇਸ ਵਿੱਚ ਵਾਕਿਈ ਬੱਚੇ ਦਾ ਕਸੂਰ ਕੱਢਿਆ ਜਾਂਦਾ ਹੈ,
ਪਰ ਅਸੀਂ ਕਦੇ ਇਹ ਧਿਆਨ ਨਹੀਂ ਦਿੰਦੇ, ਜਾਂ ਦੇਣਾ ਨਹੀਂ ਚਾਹੁੰਦੇ (ਕਿਉਂਕਿ ਮਾਪੇ ਕਦੇ ਗਲਤ ਨਹੀਂ
ਹੁੰਦੇ, ਕਦੇ-ਕਦੇ ਵੀ ਨਹੀਂ) ਕਿ Zen ਸਿੱਖਿਆਵਾਂ ਤੋਂ ਇਲਾਵਾ, ਤਾੜੀ ਇੱਕ ਹੱਥ ਨਾਲ ਨਹੀਂ
ਵੱਜਦੀ। ਬੱਚੇ ਦਾ ਅਜਿਹਾ ਵਿਵਹਾਰ ਕੋਈ ਇੱਕ ਦਿਨ ਦਾ ਖੇਡ ਨਹੀਂ, ਇਹ ਉਸਦੀ ਇੰਨੇ ਸਾਲਾਂ ਦੀ
ਜੀਵਨਸ਼ੈਲੀ ਦਾ ਨਤੀਜਾ ਹੁੰਦਾ ਹੈ। ਜਿਸ ਵਿੱਚ ਮਾਪਿਆਂ ਦਾ ਸੱਭ ਤੋਂ ਵੱਡਾ ਹੱਥ ਹੁੰਦਾ ਹੈ, ਜੋ
ਵਿਵਹਾਰ ਅਸੀਂ ਬੱਚਿਆਂ ਸਾਹਮਣੇ ਕਰਦੇ ਹਾਂ, ਉਹ ਉਸੇ ਨੂੰ ਵੀ ਧਾਰਨ ਕਰ ਲੈਂਦਾ ਹੈ।
ਜਿਵੇਂ, ਇੱਕ ਵਾਰ ਆਪਣੇ ਰਿਸ਼ਤੇਦਾਰਾਂ ਦੇ ਗਿਆ, ਉੱਥੇ
ਬੱਚਾ ਇੱਕ ਬਾਂਹ ਸਿੱਧੀ ਕਰਕੇ, ਬਿਨਾਂ ਲਹਿਰਾਏ, ਸਿਰਫ ਦੂਸਰੀ ਬਾਂਹ ਨੂੰ ਲਹਿਰਾਉਂਦੇ ਹੋਏ ਤੁਰ ਰਿਹਾ
ਸੀ। ਅਜੀਬ ਲੱਗਣ 'ਤੇ ਦੇਖਿਆ ਕਿ ਉਸਦੇ ਦਾਦਾ ਜੀ ਨੂੰ ਕੋਈ ਸਰੀਰਿਕ
ਦਿੱਕਤ ਸੀ, ਜਿਸ ਕਰਕੇ, ਤੁਰਨ ਲੱਗੇ ਉਹਨਾਂ ਦੀ ਇੱਕ ਬਾਂਹ ਨਹੀਂ ਸੀ ਹਿੱਲਦੀ। ਹੁਣ ਬੱਚਾਂ ਇੰਨੀ
ਛੋਟੀ ਗੱਲ ਨੂੰ ਵੀ ਧਾਰਨ ਕਰ ਸਕਦਾ ਹੈ ਤਾਂ ਤੁਹਾਡੇ ਬੋਲਣ ਦੇ ਤਰੀਕੇ, ਵਿਵਹਾਰ, ਕਿਸੇ ਨੂੰ ਜਵਾਬ
ਦੇਣ ਦੇ ਢੰਗ, ਆਦਤਾਂ ਆਦਿ ਨੂੰ ਵੀ ਕਾਪੀ ਕਰ ਲਵੇਗਾ।
0 comments:
Post a Comment